Tuesday, 10 January 2012

ਸਾਡੀ ਸੁਣਦਾ ਏ ਕੌਣ ਮਲੰਗਾਂ ਦੀ ...

ਇਹ ਦੁਨੀਆਂ  ਵੱਖ-ਵੱਖ  ਰੰਗਾਂ ਦੀ 
ਸਾਡੀ ਸੁਣਦਾ ਏ  ਕੌਣ ਮਲੰਗਾਂ  ਦੀ ...

ਇਹ ਕਿੱਸਾ ਸੀ ਇਕ ਖੰਡਰ ਦਾ 
ਫੇਰ ਹੋ ਗਿਆ ਮਸਜਿਦ ਮੰਦਰ ਦਾ 
ਫਿਰ  ਗੋਲ਼ੀ ਦਾ ਫਿਰ  ਖੰਜਰ ਦਾ 
ਫਿਰ ਕਤਲੋ-ਗਾਰਤ ਮੰਜ਼ਰ ਦਾ 

ਨਾ ਇਧਰ ਦਾ ਨਾ ਓਧਰ ਦਾ 
ਇਹ ਰੌਲਾ ਸਾਰਾ ਚੌਧਰ ਦਾ 
ਗੱਲ ਸੱਚੀ ਸਾਫ਼ ਨਿਸੰਗਾਂ ਦੀ ...
ਸਾਡੀ ਸੁਣਦਾ ਏ  ਕੌਣ ਮਲੰਗਾਂ  ਦੀ ...

ਨਾ ਬੇਬੇ ਦੀ ਨਾ ਬਾਬੇ ਦੀ 
ਨਾ ਹਵੇਲੀ ਦੀ ਨਾ ਢਾਬੇ ਦੀ 
ਨਾ ਲੰਬੀ ਦੀ ਨਾ ਨਾਭੇ ਦੀ 
ਨਾ ਚੜਦੇ ਦਾਨ ਬੇ-ਸਾਬੇ  ਦੀ 

ਸਾਨੂੰ ਚਿੰਤਾ ਖਾਲੀ ਛਾਬੇ  ਦੀ 
ਜਾਂ ਮਟਕੇ ਚੌੰਕ ਦੀਆਂ ਮੰਗਾਂ ਦੀ
ਸਾਡੀ ਸੁਣਦਾ ਏ  ਕੌਣ ਮਲੰਗਾਂ  ਦੀ ...
Balvinder Singh

No comments:

Post a Comment